Just another walk through a park.

It was raining, flowers were blooming and because I am me - I wrote this.

ਰੁੱਖਾਂ 'ਤੇ ਫੁੱਲ ਜੜੇ ਨੇ
ਟਾਹਣੇ ਮੋਤੀਆਂ ਨਾਲ ਭਰੇ ਨੇ
ਚਿੜੀਆਂ ਨੇ ਰਾਗ ਅਲਾਇਆ ਹੈ
ਵਹੰਦੇ ਪਾਣੀ ਸੰਗ ਸੁਰ ਮਿਲਿਆ ਹੈ
ਕੁਦਰਤ ਰੂਪ ਵਿਚ
ਕੁਦਰਤ ਨੂੰ ਮਿਲਣ ਲਈ
ਰੱਬ ਆਇਆ ਹੈ

ਲੱਭਣ ਵਾਲਿਆਂ ਤਾਂ ਪੱਥਰ 'ਚ ਵੀ ਲੱਭ ਲਿਆ
ਭਲਾ ਸੰਗੇਮਰਮਰ ਦੀਆਂ ਇਮਾਰਤਾਂ 'ਚ
ਰੱਬ ਕਦ ਸਮਾਯਾ ਹੈ
ਜਿਸ - ਜਿਸ ਰੁਹ ਵਿੱਚ ਝਾਤੀ ਮਾਰੀ
ਰੱਬ ਤਾਂ ਬਸ ਉਸੇ ਹੀ ਪਾਯਾ ਹੈ
ਜੀਭ ਹੀਲਿਆਂ ਕੁਝ ਨਹੀਂ ਹੋਣਾ
ਜੇ ਅੰਦਰ ਝੂਠ ਵਿਸਆ ਹੈ

ਆ ਕੁਦਰਤ ਦੇ ਵਿਹੜੇ ਤੂੰ ਵੀ
ਫਿਰ ਵੇਖ ਕਿੰਝ ਹਰ ਥਾਂ ਕੁਦਰਤ ਨੇ
ਬੱਸ ਸੱਚ ਹੀ ਸੱਚ ਸਜਾਇਆ ਹੈ
ਤਾਂਹੀ ਕੁਦਰਤ ਬਣ, ਕੁਦਰਤ ਨੂੰ
ਰੱਬ ਮਿਲਣ ਲਈ ਆਇਆ ਹੈ।




Comments

Popular Posts