ਰੱਬ ਜੀ, ਤੁਸੀਂ ਕੀ ਬਣਾ ਰਿਹੇ ਹੋ ?

ਰੱਬ  ਜੀ, ਤੁਸੀਂ ਕੀ ਬਣਾ ਰਿਹੇ ਹੋ ?

It's an unintentional mini-series kind of poetry, that seems to have created itself in my depiction of the cloud patterns and the colours of the sky. And as always a bit of social commentary creeps in of course. Their are three other poems from quite a while ago written in same style with similar wordage. This particular one came out of  the emotional resolve of recent events in Punjab and is the poem I mentioned in my blog post decompressing.

ਰੱਬ ਜੀ,
ਤੁਸੀਂ ਫਿਰ ਅੱਜ ਰੂੰ ਖਿਲਾਰੀ ਬੈਠੇ ਹੋ
ਰਝਾਇਆਂ ਨੂੰ ਗੁੰਡੇ ਲੱਗਾ ਰਹੇ ਹੋ ਕੀ ?
ਯਾਂ ਖੇਸ ਬੁਣਨ ਨੂੰ ਬੈਠੇ ਹੋ ?
ਯਾਂ ਸ਼ਾਇਦ ,
ਇਹਨਾ ਮਹੀਮ ਗੁਲਾਬੀ ਬਦਲਾਂ ਦਾ
ਪਸ਼ਮ ਬਣਾ ਰਹੇ ਹੋਂ ਤੁਸੀਂ ?
ਰੱਬ ਜੀ,
ਕਿਨੇ ਨਿਆਰੇ ਰੰਗਾਂ ਦੇ
ਫੁੰਬੇ ਬਟੋਰੀ ਬੈਠੇ ਹੋ -
ਚਿੱਟੇ, ਕੇਸਰੀ, ਜਾਮਣੀ,
ਪਸ਼ਮੀਨੇ ਸ਼ੋਲ ਬੁਣ ਰਹੇਂ ਹੋ ਕੀ ?
ਇਸ ਕਾਇਨਾਤ ਨੂੰ
ਕਿੰਝ ਤੁਸੀਂ,
ਨਿਘ'ਚ ਓਤ੍ਹੀ ਬੈਠੇ ਹੋ,
ਫਿਰ ਵੀ, ਜਾਣੇ ਕਿਉਂ ਲੋਕੀ
ਹੱਥ ਸੇਕਣ ਬੱਦੀ
ਇਨਸਾਨੀਅਤ ਨੂੰ ਬਾਲ੍ਹੀ ਬੈਠੇ ਨੇ;
ਇਹਨਾ ਦੀਆਂ ਜਮੀਰਾਂ ਜਗਾਣ ਵਾਸਤੇ
ਹੀ ਸ਼ਾਇਦ,
ਬਾਲ੍ਹੀ ਤੁਸਾਂ ਇਹ ਅੱਗ ਹੈ
ਜਿੰਦਾ ਲਾਸ਼ ਜਿਹੇ ਪੰਜਾਬ ਨੂੰ
ਸ਼ਾਇਦ ਇੰਝ ਹੀ
ਜਗਾ ਰਿਹ ਹੋਂ ਤੁਸੀਂ
ਯਾਂ ਤੇ ਘਰ ਸੜੇਗਾ ਹੁਣ
ਯਾਂ ਆਤਮਾ ਰਾਖ਼ ਹੋ ਜਾਇਗੀ
ਯਾਂ ਤੇ ਖਾਲਸਾ ਸਜੇਗਾ ਹੁਣ
ਯਾਂ ਕੌਮ ਖ਼ਾਕ ਹੋ ਜਾਇਗੀ
ਇਤਿਹਾਸ ਜੋ ਵੀ ਘੜੋ ਤੁਸਾਂ 
ਹੈ ਭਰੋਸਾ ਇਹ ਰਾਕਿੰਦ ਦਾ 
ਅਕਾਲ ਦੀ ਸਿੱਖੀ
ਅਕਾਲ ਹੋ ਜਾਇਗੀ।


Comments

Popular Posts