ਪ੍ਰਤੀਬਿੰਬ  

ਰੂਹ ਨੇ ਜਦ ਜਜ਼ਬਾਤ ਲਿਖੇ
ਆਪੇ ਕਵਿਤਾ ਬਣ ਗਏ
ਦੁਨੀਆ ਭਾਲੇ ਜਾਣੇ ਰਾਜ਼ ਕਿਹੜੇ
ਸ਼ਬਦਾਂ ਵਿਚ ਸਬ ਹੱਲ ਪਏ
ਆਪਣਾ ਆਪ ਨਾ ਪਛਾਣਨ ਖੋਰੇ
ਕਿਹੜੇ ਸੁਲਝਾਂਉਦੇ ਲੋਕੀਂ  ਗ਼ਮ ਰਹੇ
ਭੁੰਝੇ ਬੈਠਣ ਵਾਲੇ ਸਨ ਜਾਣਦੇ
ਕਿੰਜ ਜੁੜੇ ਸਚਾਈ ਨਾਲ ਮਨ ਰਹੇ 
ਚੁਬਾਰੇ ਭਾਲਣ ਵਾਲੇ ਨਹੀਂ ਸਮਝਦੇ 
ਨਿਮੋਲ਼ੀ'ਚ ਕਿੰਨੀ ਨਿਰੋਈ ਮਿਠਾਸ ਮਿਲੇ




Comments

  1. ਪ੍ਰਤੀਬਿੰਬ ਮਨੁੱਖੀ ਸੋਚ ਦੇ ਪਰਛਾਵਿਆਂ ਨੂੰ ਚਿਤਰਿਤ ਕੀਤੀਆਂ ਉਹ ਮੂਰਤੀਆਂ ਹਨ ਜੋ ਆਦਰਸ਼ਾਂ ਨੂੰ ਖ਼ਿਆਲ ਵਿਚ ਬੰਨ੍ਹਦੀਆਂ ਹਨ।

    ReplyDelete

Post a Comment

Popular Posts